Sunday, 12 April 2020

12. Political Developments in South India 128 (A.D. 700 - 1200)

0 comments

12. Political Developments in South India 128 (A.D. 700 - 1200) ਪ੍ਰਸ਼ਨ-1. ਚੌਲ ਵੰਸ਼ ਦੇ ਕਿਹੜੇ ਸ਼ਾਸ਼ਕਾਂ ਨੇ ਚੌਲ ਰਾਜ ਨੂੰ ਮੁੜ ਹੋਂਦ ਵਿੱਚ ਲਿਆਂਦਾ ?
ਉੱਤਰ- ਰਾਜਰਾਜਾ ਪਹਿਲਾ ਅਤੇ ਰਾਜਿੰਦਰ ਚੌਲ।

ਪ੍ਰਸ਼ਨ-2. ਰਾਜਰਾਜਾ ਪਹਿਲੇ ਨੇ ਕਿਹੜੇ ਰਾਜਿਆਂ ਨੂੰ ਹਰਾ ਕੇ ਉਨ੍ਹਾਂ ਦੇ ਇਲਾਕਿਆਂ ਤੇ ਕਬਜਾ ਕੀਤਾ ?
ਉੱਤਰ-ਰਾਜਰਾਜਾ ਪਹਿਲੇ ਨੇ ਚੋਰ, ਡਯ ਅਤੇ ਸ੍ਰੀਲੰਕਾ ਦੇ ਰਾਜਿਆਂ ਨੂੰ ਹਰਾ ਕੇ ਉਨਾਂ ਦੇ ਇਲਾਕਿਆਂ ਤੇ ਕਬਜਾ ਕੀਤਾ।

ਪ੍ਰਸ਼ਨ-3. ਰਾਜਿੰਦਰ ਚੌਲ ਦੀਆਂ ਮਹੱਤਵਪੂਰਨ ਜਿੱਤਾਂ ਬਾਰੇ ਲਿਖੋ
ਉੱਤਰ- ਰਾਜਿੰਦਰ ਚੌਲ ਨੇ ਚੇਰ, ਪਾਂਡਯ ਅਤੇ ਸ੍ਰੀਲੰਕਾ ਦੇ ਰਾਜਿਆਂ ਨੂੰ ਹਰਾ ਕੇ ਉਨਾਂ ਦੇ ਇਲਾਕੇ ਆਪਣੇ ਰਾਜ ਵਿੱਚ ਮਿਲਾ ਲਏ

ਪ੍ਰਸ਼ਨ-4. ਚੌਲ ਰਾਜ ਦੀ ਬਣਤਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- 1. ਰਾਜਾ- ਰਾਜ ਦੀਆਂ ਸਾਰੀਆਂ ਸ਼ਕਤੀਆਂ ਦਾ ਮੁਖੀ ਰਾਜਾ ਹੁੰਦਾ ਸੀ ਉਹ ਰਾਜ ਪ੍ਰਬੰਧ ਦੀ ਨਿਗਰਾਨੀ, ਨਿਆਂ ਅਤੇ ਯੁੱਧ ਲਈ ਫੋਜ ਭੇਜਦਾ ਸੀ
2. ਪ੍ਰਾਂਤ- ਸਾਰਾ ਰਾਜ ਵੱਖ-ਵੱਖ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ ਤਾਂ ਨੂੰ ਮੰਡਲਮ ਕਹਿੰਦੇ ਸਨ 3. ਨਾਡੂ- ਚੌਲ ਰਾਜ ਵਿੱਚ ਪਿੰਡ ਨੂੰ ਨਾਡੂ ਕਿਹਾ ਜਾਂਦਾ ਸੀ ।ਪਿੰਡਾ ਦੀਆਂ ਛੋਟੀਆਂ ਕਮੇਟੀਆਂ ਪਿੰਡਾਂ ਦੇ ਕੰਮ ਕਰਦੀਆਂ ਸਨ
4. ਸੈਨਾ- ਚੌਲ ਸੈਨਾ ਵਿੱਚ ਹਾਥੀ, ਘੋੜੇ ਅਤੇ ਪੈਦਲ ਸੈਨਿਕ ਸ਼ਾਮਿਲ ਸਨ। ਉਨ੍ਹਾਂ ਕੋਲ ਜਲ ਸੈਨਾ ਵੀ ਸੀ
5. ਆਮਦਨ ਦੇ ਸਾਧਨ- ਭੁਮੀਂ ਲਗਾਨ ਅਤੇ ਵਪਾਰ ਆਮਦਨ ਦੇ ਸਾਧਨ ਸਨ।

ਪ੍ਰਸ਼ਨ- ਤਾਮਿਲਨਾਡੂ ਵਿੱਚ ਕਿਸ ਤਰ੍ਹਾਂ ਦੀ ਸਿੰਚਾਈ ਵਿਵਸਥਾ ਦਾ ਵਿਕਾਸ ਹੋਇਆ?
ਉੱਤਰ- ਚੌਲ ਸ਼ਾਸ਼ਕਾਂ ਨੇ ਸਿੰਚਾਈ ਵਿਵਸਥਾ ਵੱਲ ਖਾਸ ਧਿਆਨ ਦਿੱਤਾ। ਉਨ੍ਹਾਂ ਨੇ ਨਦੀਆਂ, ਤਲਾਬਾਂ, ਨਹਿਰਾਂ ਦਾ ਨਿਰਮਾਣ ਕਰਵਾਇਆ ਉਨ੍ਹਾਂ ਨੇ ਖੇਤਾਂ ਵਿੱਚ ਪਾਣੀ ਦੀ ਵੰਡ ਕਰਨ ਲਈ ਇੱਕ ਤਲਾਅ ਕਮੇਟੀ ਵੀ ਬਣਾਈ


ਪ੍ਰਸ਼ਨ-6. ਚੌਲ ਰਾਜਕਾਲ ਸਮੇਂ ਕਿਹੜੀਆਂ ਭਾਸ਼ਾਂਵਾਂ ਦਾ ਵਿਕਾਸ ਹੋਇਆ ?
ਉੱਤਰ- ਚੌਲ ਰਾਜਕਾਲ ਸਮੇਂ ਸੰਸਕ੍ਰਿਤ, ਤਮਿਲ, ਤੇਲਗੂ, ਅਤੇ ਕੰਨੜ ਭਾਸ਼ਾਵਾਂ ਦਾ ਵਿਕਾਸ ਹੋਇਆ

ਪ੍ਰਸ਼ਨ-7. ਚੌਲ ਰਾਜਵੰਸ਼ ਸਮੇਂ ਕਿਹੜਾ ਧਰਮ ਸਭ ਤੋਂ ਪ੍ਰਸਿੱਧ ਸੀ ?
ਉੱਤਰ- ਚੌਲ ਰਾਜਵੰਸ਼ ਸਮੇਂ ਹਿੰਦੂ ਧਰਮ ਸਭ ਤੋਂ ਪ੍ਰਸਿੱਧ ਸੀ ਬੁੱਧ ਅਤੇ ਜੈਨ ਧਰਮ ਵੀ ਹੋਂਦ ਵਿੱਚ ਸਨ।