Sunday, 12 April 2020

13. The Delhi Sultanate

0 comments

13. The Delhi Sultanate 
ਪ੍ਰਸ਼ਨ- 1. ਦਿੱਲੀ ਸਲਤਨਤ ਦੇ ਪ੍ਰਮੁੱਖ ਇਤਿਹਾਸਕ ਸ੍ਰੋਤਾਂ ਦੇ ਨਾਂ ਲਿਖੋ।
ਉੱਤਰ- 1.ਵਿਦੇਸ਼ੀ ਯਾਤਰੀਆਂ ਦੇ ਲੇਖ 2. ਸ਼ਾਹੀ ਬਿਰਤਾਂਤ 3. ਇਤਿਹਾਸਕ ਭਵਨ

ਪ੍ਰਸ਼ਨ- 2.ਦਿੱਲੀ ਸਲਤਨਤ ਦੇ ਇਤਿਹਾਸ ਦਾ ਨਿਰਮਾਣ ਕਰਨ ਲਈ ਇਤਿਹਾਸਕ ਇਮਾਰਤਾਂ ਨੇ ਕੀ ਯੋਗਦਾਨ ਪਾਇਆ ?
 ਉੱਤਰ- ਦਿੱਲੀ ਦੀਆਂ ਇਤਿਹਾਸਕ ਇਮਾਰਤਾਂ ਜਿਵੇਂ ਅਲਾਈ ਦਰਵਾਜ਼ਾ, ਹਉਜ਼ ਖਾਸ, ਲੋਧੀ ਗੁਬੰਦ ਆਦਿ ਤੋਂ ਸਾਨੂੰ ਦਿੱਲੀ ਦੇ ਸੁਲਤਾਨਾ ਦੀਆਂ ਕਲਾਤਮਕ ਰੁਚੀਆਂ ਦੀ ਜਾਣਕਾਰੀ ਮਿਲਦੀ ਹੈ।

ਪ੍ਰਸ਼ਨ- 3. ਬਲਬਨ ਨੇ ਸਲਤਨਤ ਦਾ ਸੰਨਠਨ ਕਿਵੇਂ ਕੀਤਾ?
ਉੱਤਰ- ਬਲਬਨ 1266 : ਵਿੱਚ ਦਿੱਲੀ ਦਾ ਸੁਲਤਾਨ ਬਣਿਆ। ਉਸ ਨੇ ਲੁਟੇਰਿਆਂ ਤੇ ਕਾਬੂ ਪਾਇਆ। ਉਸਨੇ ਬੰਗਾਲ ਵਿੱਚ ਤੁਗਰਿਲ ਖਾਂ ਦੇ ਵਿਦਰੋਹ ਨੂੰ ਕੁਚਲ ਦਿੱਤਾ। ਉਸ ਨੇ ਸੈਨਾ ਦਾ ਪੁਨਰਗਠਨ ਕੀਤਾ। ਬਲਬਨ ਨੇ ਮੰਗੋਲਾਂ ਵਿਰੁੱਧ ਸਖਤ ਨੀਤੀ ਅਪਣਾਈ ਜਿਸਨੂੰ ਹੂ ਅਤੇ ਲੋਹੇ ਦੀ ਨੀਤੀ ਕਿਹਾ ਜਾਂਦਾ ਹੈ।

ਪ੍ਰਸ਼ਨ- 4. ਮੁਹੰਮਦ ਬਿਨ ਤੁਗਲਕ ਨੇ ਆਪਣੀ ਰਾਜਧਾਨੀ ਦਿੱਲੀ ਤੋਂ ਦੇਵਗਿਰੀ ਕਿਉਂ ਬਦਲੀ ਸੀ?
ਉੱਤਰ-1.ਰਾਜ ਦੀ ਮੰਗੋਲਾਂ ਦੇ ਹਮਲੇ ਤੋਂ ਰੱਖਿਆ ਕਰਨ ਲਈ।
2. ਸਾਮਰਾਜ ਦੇ ਸਾਸ਼ਨ ਪ੍ਰਬੰਧ ਨੂੰ ਚੰਗੀ ਤਰ੍ਹਾਂ ਚਲਾਉਣ ਲਈ

ਪ੍ਰਸ਼ਨ- 5. ਮੁਹੰਮਦ ਬਿਨ ਤੁਗਲਕ ਦੀਆਂ ਯੋਜਨਾਵਾਂ ਦੇ ਕੀ ਸਿੱਟੇ ਨਿੱਕਲੇ ?
ਉੱਤਰ- ਉਸ ਦੀ ਦਿੱਲੀ ਤੋਂ ਦੇਵਗਿਰੀ ਰਾਜਧਾਨੀ ਬਦਲਣ ਦੀ ਯੋਜਨਾ ਅਸਫਲ ਹੋ ਗਈ। ਲੰਬੀ ਯਾਤਰਾ ਕਰਕੇ ਅਨੇਕਾ ਲੋਕ ਰਾਹ ਵਿੱਚ ਹੀ ਮਰ ਗਏ।ਉਸਨੇ ਸੋਨੇ ਚਾਂਦੀ ਦੀ ਥਾਂ ਤੇ ਕਾਂਸੇ ਦੇ ਸਿੱਕੇ ਚਲਾਏ। ਲੋਕਾਂ ਨੇ ਨਕਲੀ ਸਿੱਕੇ ਬਣਾ ਲਏ। ਇਸ ਨਾਲ ਸ਼ਾਹੀ ਖਜਾਨੇ ਨੂੰ ਬਹੁਤ ਨੁਕਸਾਨ ਹੋਇਆ।