Sunday, 12 April 2020

22. Democracy - Representative Institutions

0 comments

22. Democracy - Representative Institutions ਪ੍ਰਸ਼ਨ-1. ਸਰਵ-ਵਿਆਪਕ ਮਤ ਅਧਿਕਾਰ ਤੋਂ ਕੀ ਭਾਵ ਹੈ ?
ਉੱਤਰ- ਜਦੋਂ ਬਿਨਾ ਕਿਸੇ ਭੇਦ ਭਾਵ ਦੇ ਦੇਸ਼ ਦੇ ਸਾਰੇ ਬਾਲਗ ਨਾਗਰਿਕਾ ਨੂੰ ਮਤ (ਵੋਟ) ਦੇਣ ਦਾ ਅਧਿਕਾਰ ਹੁੰਦਾ ਹੈ ਤਾਂ ਉਸਨੂੰ ਸਰਵ ਵਿਆਪਕ ਮਤ ਅਧਿਕਾਰ ਕਿਹਾ ਜਾਂਦਾ ਹੈ।

ਪ੍ਰਸ਼ਨ-2. ਚੋਣ ਪ੍ਰਕਿਰਿਆ ਦੀਆਂ ਕੋਈ ਦੋ ਸਟੇਜਾਂ ਦਾ ਵਰਣਨ ਕਰੋ
ਉੱਤਰ-1. ਚੋਣਾ ਦੀ ਤਾਰੀਕ ਦਾ ਐਲਾਨ- ਚੋਣ ਕਮਿਸ਼ਨ ਦੁਆਰਾ ਚੋਣਾ ਕਰਵਾਉਣ ਦੀ ਤਾਰੀਕ ਦਾ ਐਲਾਨ ਕੀਤਾ ਜਾਂਦਾ ਹੈ
2. ਉਮੀਦਵਾਰਾਂ ਦੀ ਚੋਣ- ਵੱਖ -ਵੱਖ ਰਾਜਨੀਤਿਕ ਦਲ ਚੋਣ ਲੜਣ ਲਈ ਆਪਣੇ ਆਪਣੇ ਉਮੀਦਵਾਰਾਂ ਦੀ ਚੋਣ ਕਰਦੇ ਹਨ।

ਪ੍ਰਸ਼ਨ-3.ਪ੍ਰਤੀਨਿਧੀ ਸਰਕਾਰ ਕਿਹੜੀ ਸਰਕਾਰ ਨੂੰ ਕਿਹਾ ਜਾਂਦਾ ਹੈ?
ਉੱਤਰ- ਲੋਕਤੰਤਰ ਵਿੱਚ ਨਾਗਰਿਕ ਸਰਕਾਰ ਚਲਾਉਣ ਲਈ ਆਪਣੇ ਪ੍ਰਤੀਨਿਧੀ ਚੁਣਦੇ ਹਨ। ਇਸ ਸਰਕਾਰ ਨੂੰ ਹੀ ਪ੍ਰਤੀਨਿਧੀ ਸਰਕਾਰ ਕਿਹਾ ਜਾਂਦਾ ਹੈ।

ਪ੍ਰਸ਼ਨ-4. ਲੋਕਤੰਤਰ ਵਿੱਚ ਪ੍ਰਤੀਨਿਧਤਾ ਦਾ ਕੀ ਮਹੱਤਵ ਹੈ ?
ਉੱਤਰ- ਲੋਕਤੰਤਰ ਵਿੱਚ ਜਨਤਾ ਆਪਣੇ ਪ੍ਰਤੀਨਿਧਾ ਰਾਹੀਂ ਸ਼ਾਸ਼ਨ ਕਰਦੀ ਹੈ ਕਿਉਂਕਿ ਰਾਜਾਂ ਦੀ ਜਨਸੰਖਿਆ ਜ਼ਿਆਦਾ ਹੋਣ ਕਾਰਨ ਸਾਰੀ ਜਨਤਾ ਸਿੱਧੇ ਤੌਰ ਤੇ ਸ਼ਾਸ਼ਨ ਨਹੀਂ ਚਲਾ ਸਕਦੀ।

ਪ੍ਰਸ਼ਨ- 5. ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਕਿਸਨੂੰ ਹੁੰਦਾ ਹੈ?
ਉੱਤਰ- ਭਾਰਤ ਵਿੱਚ 18 ਸਾਲ ਤੋਂ ਜਾਂ ਇਸ ਤੋਂ ਵਧੇਰੇ ਉਮਰ ਦੇ ਹਰੇਕ ਔਰਤ ਮਰਦ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਇਸਨੂੰ ਸਰਵ-ਵਿਆਪਕ ਮਤ ਅਧਿਕਾਰ ਕਹਿੰਦੇ ਹਨ।

ਪ੍ਰਸ਼ਨ- 6. ਆਮ ਚੋਣਾਂ ਅਤੇ ਮੱਧਕਾਲੀਨ ਚੋਣਾਂ ਵਿੱਚ ਕੀ ਫਰਕ ਹੈ?
ਉੱਤਰ- ਆਮ ਚੋਣਾਂ ਹਰੇਕ ਪੰਜ ਸਾਲ ਬਾਅਦ ਹੁੰਦੀਆਂ ਹਨ ਪ੍ਰੰਤੂ ਜੇਕਰ 5 ਸਾਲ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਸਰਕਾਰ ਭੰਗ ਹੋ ਜਾਵੇ ਤਾਂ ਜੋ ਚੋਣਾ ਹੁੰਦੀਆਂ ਹਨ ਉਨ੍ਹਾਂ ਨੂੰ ਮੱਧਕਾਲੀਨ ਚੋਣਾਂ ਕਹਿੰਦੇ ਹਨ।


ਪ੍ਰਸ਼ਨ- 7.ਦੋ-ਦਲੀ ਅਤੇ ਬਹੁ-ਦਲ ਪ੍ਰਣਾਲੀ ਵਿੱਚ ਕੀ ਅੰਤਰ ਹੈ ?
ਉੱਤਰ- ਜਦੋਂ ਕਿਸੇ ਦੇਸ਼ ਵਿੱਚ ਦੋ ਮੁੱਖ ਰਾਜਨੀਤਿਕ ਦਲ ਹੁੰਦੇ ਹਨ ਤਾਂ ਉਸ ਨੂੰ ਦੋ-ਦਲੀ ਪ੍ਰਣਾਲੀ ਕਹਿੰਦੇ ਹਨ ਜਿਵੇਂ ਇੰਗਲੈਂਡ ਅਤੇ ਅਮਰੀਕਾ ਵਿੱਚ ਦੋ-ਦਲੀ ਪ੍ਰਣਾਲੀ ਹੈ। ਪ੍ਰੰਤੂ ਜਦੋਂ ਦੇਸ਼ ਵਿੱਚ ਬਹੁਤ ਸਾਰੇ ਰਾਜਨੀਤਿਕ ਦਲ ਹੁੰਦੇ ਹਨ ਤਾਂ ਉਸਨੂੰ ਬਹੁ-ਦਲੀ ਪ੍ਰਣਾਲੀ ਆਖਦੇ ਹਨ ਜਿਵੇਂ ਭਾਰਤ ਵਿੱਚ ਕਈ ਰਾਜਨੀਤਿਕ ਦਲ ਹਨ।

ਪ੍ਰਸ਼ਨ- 8. ਰਾਜਨੀਤਿਕ ਦਲਾਂ ਦਾ ਪ੍ਰਤੀਨਿਧੀ ਲੋਕਤੰਤਰ ਵਿੱਚ ਕੀ ਮਹੱਤਵ ਹੈ?
ਉੱਤਰ- ਰਾਜਨੀਤਿਕ ਦਲਾਂ ਤੋਂ ਬਿਨਾ ਲੋਕਤੰਤਰ ਸੰਭਵ ਨਹੀਂ ਹੈ। ਰਾਜਨੀਤਿਕ ਦਲ ਲੋਕਾਂ ਸਾਹਮਣੇ ਆਪਣੇ ਦਲ ਦੀਆਂ ਨੀਤੀਆਂ ਰੱਖਦੇ ਹਨ। ਰਾਜਨੀਤਿਕ ਦਲ ਦੁਸਰੇ ਰਾਜਨੀਤਿਕ ਦਲਾਂ ਦੀਆਂ ਕਮੀਆਂ ਲੋਕਾਂ ਨੂੰ ਦੱਸਦੇ ਹਨ। ਰਾਜਨੀਤਿਕ ਦਲ ਚੋਣਾਂ ਤੋਂ ਬਾਅਦ ਸਰਕਾਰ ਬਣਾਉਂਦੇ ਹਨ ਜਾਂ ਵਿਰੋਧੀ ਦਲ ਦੀ ਭੂਮਿਕਾ ਨਿਭਾਉਂਦੇ ਹਨ।

ਪ੍ਰਸ਼ਨ- 9. ਗੁਪਤ ਮਤਦਾਨ ਕੀ ਹੁੰਦਾ ਹੈ? ਇਸਦਾ ਕੀ ਮਹੱਤਵ ਹੈ?
ਉੱਤਰ- ਲੋਕਤੰਤਰ ਵਿੱਚ ਜਦੋਂ ਅਸੀਂ ਵੋਟਾਂ ਪਾਉਂਦੇ ਹਾਂ ਤਾਂ ਕਿਸੇ ਵੀ ਰਾਜਨੀਤਿਕ ਦਲ ਜਾਂ ਵਿਅਕਤੀ ਨੂੰ ਇਹ ਪਤਾ ਨਹੀਂ ਚੱਲਦਾ ਕਿ ਅਸੀਂ ਆਪਣੀ ਵੋਟ ਕਿਸਨੂੰ ਪਾਈ ਹੈ। ਇਸਨੂੰ ਗੁਪਤ ਮਤਦਾਨ ਕਿਹਾ ਜਾਂਦਾ ਹੈ।ਇਸ ਨਾਲ ਵਿਅਕਤੀ ਦੀ ਸੁਤੰਤਰਤਾ ਬਰਕਰਾਰ ਰਹਿੰਦੀ ਹੈ।

ਪ੍ਰਸ਼ਨ- 10. ਲੋਕਤੰਤਰ ਵਿੱਚ ਵਿਰੋਧੀ ਦਲ ਦੀ ਭੂਮਿਕਾ ਬਾਰੇ ਸੰਖੇਪ ਵਿੱਚ ਲਿਖੋ।
ਉੱਤਰ- ਵੋਟਾਂ ਤੋਂ ਬਾਅਦ ਬਹੁਮਤ ਪ੍ਰਾਪਤ ਦਲ ਤੋਂ ਬਾਅਦ ਜਿਸ ਦਲ ਨੂੰ ਸਭ ਤੋਂ ਜਿਆਦਾ ਸੀਟਾਂ/ਵੋਟਾਂ ਪ੍ਰਾਪਤ ਹੁੰਦੀਆਂ ਹਨ ਉਸ ਨੂੰ ਵਿਰੋਧੀ ਦਲ ਕਹਿੰਦੇ ਹਨ। ਵਿਰੋਧੀ ਦਲ ਸਰਕਾਰ ਤੇ ਕੰਟਰੋਲ ਰੱਖਦਾ ਹੈ। ਇਹ ਸਰਕਾਰ ਨੂੰ ਤਾਨਾਸ਼ਾਹ ਬਣਨ ਤੋਂ ਰੋਕਦਾ ਹੈ। ਇਹ ਸਰਕਾਰ ਤੋਂ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ।

ਪ੍ਰਸ਼ਨ- 11. ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਕੋਈ ਦੇ ਨੀਤੀਆਂ ਲਿਖੋ।
ਉੱਤਰ- 1. ਅਮੀਰੀ ਗਰੀਬੀ ਵਿੱਚ ਅੰਤਰ ਘੱਟ ਕਰਨਾ
2. ਸਾਰੇ ਧਰਮਾਂ ਦਾ ਸਮਾਨ ਰੂਪ ਵਿੱਚ ਸਨਮਾਨ ਕਰਨਾ
3. ਖੇਤੀਬਾੜੀ ਅਤੇ ਸਿੰਚਾਈ ਦਾ ਵਿਕਾਸ ਕਰਨਾ |

ਪ੍ਰਸ਼ਨ- 12. ਲੋਕਤੰਤਰ ਵਿੱਚ ਚੋਣਾਂ ਦਾ ਕੀ ਮਹੱਤਵ ਹੈ ?
ਉੱਤਰ- 1. ਚੋਣਾ ਰਾਹੀਂ ਲੋਕ ਸਰਕਾਰ ਚੁਣਦੇ ਹਨ। 2. ਚੋਣਾਂ ਰਾਹੀਂ ਲੋਕ ਮਾੜੀ ਸਰਕਾਰ ਨੂੰ ਬਦਲ ਸਕਦੇ ਹਨ। 3. ਚੋਣਾ ਨਾਲ ਸਾਸ਼ਨ ਪ੍ਰਣਾਲੀ ਵਿੱਚ ਸਥਿਰਤਾ ਆਉਂਦੀ ਹੈ