Thursday, 16 April 2020

22. Public Property and its Protection

0 comments

22. Public Property and its Protection  


ਪ੍ਰਸ਼ਨ-1.ਅਸੀਂ ਆਪਣੀ ਨਿੱਜੀ ਜਾਇਦਾਦ ਨੂੰ ਪਿਆਰ ਕਿਉਂ ਕਰਦੇ ਹਾਂ?
ਉੱਤਰ-ਕਿਉਂਕਿ ਨਿੱਜੀ ਜਾਇਦਾਦ ਤੇ ਸਾਡਾ ਆਪਣਾ ਧਨ ਲੱਗਿਆ ਹੁੰਦਾ ਹੈਪ੍ਰਸ਼ਨ-2.ਰਾਸ਼ਟਰੀ ਸੰਪਤੀ ਦੀ ਸੰਭਾਲ ਕਿਉਂ ਜਰੂਰੀ ਹੈ?
ਉੱਤਰ-ਕਿਉਂਕਿ ਇਹ ਸਾਡੇ ਦੇਸ਼ ਦੀ ਅਤੇ ਸਾਡੀ ਸਭ ਦੀ ਸਾਂਝੀ ਸੰਪਤੀ ਹੁੰਦੀ ਹੈ। ਇਸਦੇ ਖਰਾਬ ਹੋਣ ਨਾਲ ਸਾਡੇ ਦੇਸ਼ ਦਾ ਨੁਕਸਾਨ ਹੁੰਦਾ ਹੈ।

ਪ੍ਰਸ਼ਨ-3. ਲੋਕ ਸਰਬਜਨਕ ਸੰਪਤੀ ਖਰਾਬ ਕਿਉਂ ਕਰਦੇ ਹਨ?
ਉੱਤਰ-ਕਈ ਲੋਕ ਆਪਣੀਆਂ ਮੰਗਾਂ ਮਨਵਾਉਣ ਲਈ ਜਾਂ ਕਈ ਵਾਰ ਜਾਣੇ -ਅਨਜਾਣੇ ਵਿੱਚ ਸਰਬਜਨਕ ਸੰਪਤੀ ਨੂੰ ਖਰਾਬ ਕਰਦੇ ਹਨ।

 ਪ੍ਰਸ਼ਨ-4. ਦੋ ਤਰ੍ਹਾਂ ਦੀ ਸਰਬਜਨਕ ਸੰਪਤੀ ਦੇ ਨਾਮ ਦੱਸੋ।
ਉੱਤਰ-1. ਸਰਬਜਨਕ ਸੰਸਥਾਵਾਂ/ਸੇਵਾਵਾਂ
2.ਇਤਿਹਾਸਕ ਇਮਾਰਤਾਂ

ਪ੍ਰਸ਼ਨ-5. ਲੋਕ ਉਪਯੋਗੀ ਸੇਵਾਵਾਂ ਤੋਂ ਤੁਸੀਂ ਕੀ ਸਮਝਦੇ ਹੋ? ਕੋਈ ਦੋ ਉਦਾਹਰਨਾਂ ਦਿਓ।
ਉੱਤਰ- ਉਹ ਸੇਵਾਵਾਂ ਜੋ ਸਰਕਾਰ ਦੁਆਰਾ ਸਾਰੇ ਲੋਕਾਂ ਦੇ ਉਪਯੋਗ ਲਈ ਦਿੱਤੀਆਂ ਜਾਂਦੀਆਂ ਹਨ ਲੋਕ ਉਪਯੋਗੀ ਸੇਵਾਵਾਂ ਕਹਾਉਂਦੀਆਂ ਹਨ। ਜਿਵੇਂ ਸਕੂਲ, ਹਸਪਤਾਲ, ਬੱਸਾਂ, ਗੱਡੀਆਂ, ਬਾਗ, ਪਾਰਕ ਆਦਿ।ਪ੍ਰਸ਼ਨ-6. ਸਰਬਜਨਕ ਸੰਪਤੀ ਕੀ ਹੈ? ਇਸਨੂੰ ਸੰਭਾਲਣਾ ਕਿਸਦੀ ਜਿੰਮੇਵਾਰੀ ਹੈ?
ਉੱਤਰ- ਸਰਬਜਨਕ ਸੰਪਤੀ ਸਾਡੀ ਸਭ ਦੀ ਸਾਂਝੀ ਹੁੰਦੀ ਹੈ। ਇਸਨੂੰ ਸੰਭਾਲਣਾ ਸਾਡੀ ਸਭ ਦੀ ਜਿੰਮੇਵਾਰੀ ਹੈ

ਪ੍ਰਸ਼ਨ-7. ਲੋਕ ਸਾਂਝੀ ਸੰਪਤੀ ਦਾ ਦੁਰਉਪਯੋਗ ਕਿਵੇਂ ਕਰਦੇ ਹਨ?
ਉੱਤਰ- ਲੋਕ ਸਾਂਝੀਆਂ ਥਾਂਵਾਂ ਤੇ ਗੰਦਗੀ ਖਿਲਾਰ ਕੇ, ਬੱਸਾਂ, ਗੱਡੀਆਂ ਨੂੰ ਨੁਕਸਾਨ ਪਹੁੰਚਾ ਕੇ, ਸੜਕਾਂ ਦੇ ਕਿਨਾਰੇ ਲੱਗੀਆਂ ਲਾਈਟਾਂ ਭੋੜ ਕੇ ਸਾਂਝੀ ਸੰਪਤੀ ਦਾ ਦੁਰਉਪਯੋਗ ਕਰਦੇ ਹਨ।

ਪ੍ਰਸ਼ਨ-8. ਸਕੂਲ ਦੀ ਸੰਪਤੀ ਕਿਸਦੇ ਪੈਸੇ ਤੋਂ ਬਣਾਈ ਜਾਂਦੀ ਹੈ?
ਉੱਤਰ- ਸਕਲ ਦੀ ਸੰਪਤੀ ਸਰਕਾਰ ਦੇ ਪੈਸੇ ਤੋਂ ਬਣਾਈ ਜਾਂਦੀ ਹੈ। ਸਰਕਾਰ ਇਹ ਪੈਸਾ ਸਾਡੇ ਤੋਂ ਇਕੱਠਾ ਕਰਦੀ ਹੈ ।ਇਸ ਤਰਾਂ ਸਕੂਲ ਦੀ ਸੰਪਤੀ ਸਾਡੇ ਆਪਣੇ ਪੈਸੇ ਤੋਂ ਬਣਦੀ ਹੈ

ਪ੍ਰਸ਼ਨ-9. ਨਿੱਜੀ ਅਤੇ ਸਰਬਜਨਕ ਸੰਪਤੀ ਵਿੱਚ ਵਿੱਚ ਮੁੱਖ ਅੰਤਰ ਦੱਸੋ
ਉੱਤਰ- ਨਿੱਜੀ ਸੰਪਤੀ ਤੇ ਸਿਰਫ ਸਾਡਾ ਆਪਣਾ ਅਧਿਕਾਰ ਹੁੰਦਾ ਹੈ ਜਦਕਿ ਸਰਬਜਨਕ ਸੰਪਤੀ ਸਭ ਦੀ ਸਾਂਝੀ ਹੁੰਦੀ ਹੈ

ਪ੍ਰਸ਼ਨ-10.ਸਕੂਲ ਦੀ ਸੰਪਤੀ ਪ੍ਰਤੀ ਸਾਡੀ ਕੀ ਜਿੰਮੇਵਾਰੀ ਹੈ?
ਉੱਤਰ-ਸਾਨੂੰ ਸਕੂਲ ਦੀ ਇਮਾਰਤ, ਫਰਨੀਚਰ ਆਦਿ ਖਰਾਬ ਨਹੀਂ ਕਰਨਾ ਚਾਹੀਦਾ ਅਤੇ ਸਾਨੂੰ ਸਕੂਲ ਵਿੱਚ ਸਫਾਈ ਰੱਖਣੀ ਚਾਹੀਦੀ ਹੈ। ਸਾਨੂੰ ਲਾਇਬ੍ਰੇਰੀ ਦੀਆਂ ਕਿਤਾਬਾਂ, ਖੇਡਾਂ ਦਾ ਸਮਾਨ ਅਤੇ ਪੀਣ ਦੇ ਪਾਣੀ ਨੂੰ ਸਹੀ ਢੰਗ ਨਾਲ ਵਰਤਨਾ ਚਾਹੀਦਾ ਹੈ।

ਪ੍ਰਸ਼ਨ- 11.ਤੁਸੀਂ ਇਤਿਹਾਸਕ ਸਮਾਰਕਾਂ ਦੀ ਸੁਰੱਖਿਆ ਲਈ ਕੀ ਮਦਦ ਕਰ ਸਕਦੇ ਹੋ?
ਉੱਤਰ- 1.ਸਾਨੂੰ ਇਤਿਹਾਸਕ ਇਮਾਰਚਾਂ ਤੇ ਲਾਈਨਾਂ ਮਾਰ ਕੇ ਜਾਂ ਆਪਣਾ ਨਾਮ ਲਿਖ ਕੇ ਖਰਾਬ ਨਹੀਂ ਕਰਨੀਆਂ ਚਾਹੀਂਦੀਆਂ। 2. ਸਾਨੂੰ ਇਹਨਾਂ ਦੇ ਆਸ-ਪਾਸ ਰਦਗੀ ਨਹੀਂ ਖਿਲਾਰਨੀ ਚਾਹੀਦੀ।3. ਸਾਨੂੰ ਇਹਨਾਂ ਸਥਾਨਾਂ ਤੇ ਹੁੰਦੀ ਚੋਰੀ ਨੂੰ ਰੋਕਣਾ ਚਾਹੀਦਾ ਹੈ