Sunday, 12 April 2020

7. Natural Vegetation and Wild Life

0 comments

7. Natural Vegetation and Wild Life 
ਪ੍ਰਸ਼ਨ-1. ਕੁਦਰਤੀ ਬਨਸਪਤੀ ਤੋਂ ਕੀ ਭਾਵ ਹੈ ?
ਉੱਤਰ- ਕੁਦਰਤੀ ਬਨਸਪਤੀ ਤੋਂ ਭਾਵ ਉਨ੍ਹਾਂ ਰੁੱਖ-ਪੌਦਿਆਂ ਅਤੇ ਜੜੀ-ਬੂਟੀਆਂ ਤੋਂ ਹੈ ਜੋ ਕੁਦਰਤੀ ਤੌਰ ਤੇ ਆਪਣੇ ਆਪ ਉੱਗ ਆਉਂਦੇ ਹਨ। ਇਹਨਾਂ ਵਿੱਚ ਮਨੁੱਖ ਦਾ ਕੋਈ ਯੋਗਦਾਨ ਨਹੀਂ ਹੁੰਦਾ।

ਪ੍ਰਸ਼ਨ-2. ਕੁਦਰਤੀ ਬਨਸਪਤੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ?
ਉੱਤਰ- ਕੁਦਰਤੀ ਬਨਸਪਤੀ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ :
1. ਵਣ ਜੰਗਲ 2. ਘਾਹ ਦੇ ਮੈਦਾਨ 3. ਮਾਰੂਥਲੀ ਝਾੜੀਆਂ

ਪ੍ਰਸ਼ਨ-3. ਜੰਗਲਾਂ ਤੋਂ ਕਿਹੜੀਆਂ-ਕਿਹੜੀਆਂ ਵਸਤੂਆਂ ਪ੍ਰਾਪਤ ਹੁੰਦੀਆਂ ਹਨ ?
ਉੱਤਰ- ਜੰਗਲਾਂ ਤੋਂ ਸਾਨੂੰ ਕਈ ਤਰ੍ਹਾਂ ਦੀ ਲੱਕੜੀ, ਬਾਂਸ, ਕਾਗਜ਼ ਬਣਾਉਣ ਵਾਲੇ ਘਾਹ, ਗੂੰਦ, ਗੰਦਾ ਬਰੋਜਾ, ਤਾਰਪੀਨ, ਲਾਖ, ਚਮੜਾ ਰੰਗਣ ਦਾ ਛਿਲਕਾ, ਦਵਾਈਆਂ ਲਈ ਜੜੀ-ਬੂਟੀਆਂ ਅਦਿ ਵਸਤਾਂ ਪ੍ਰਾਪਤ ਹੁੰਦੀਆਂ ਹਨ

ਪ੍ਰਸ਼ਨ- 4, ਵਣ ਅਸਿੱਧੇ ਤੌਰ ਤੇ ਸਾਡੀ ਕੀ ਸਹਾਇਤਾ ਕਰਦੇ ਹਨ ?
ਉੱਤਰ- 1. ਇਹ ਵਾਤਾਵਰਨ ਤੋਂ ਕਾਰਬਨ ਡਾਈਆਕਸਾਈਡ ਲੈ ਕੇ ਆਕਸੀਜਨ ਛੱਡਦੇ ਹਨ
2. ਇਹ ਵਰਖਾ ਲਿਆਉਣ ਵਿੱਚ ਸਹਾਇਕ ਹੁੰਦੇ ਹਨ ਅਤੇ ਤਾਪਮਾਨ ਨੂੰ ਬਹੁਤਾ ਨਹੀਂ ਵਧਣ ਦਿੰਦੇ
3. ਇਹ ਹੜ੍ਹ ਅਤੇ ਭੋਂ-ਖੋਰ ਨੂੰ ਰੋਕਦੇ ਹਨ
4. ਇਹ ਜੰਗਲੀ ਜਾਨਵਰਾਂ ਅਤੇ ਪੰਛੀਆਂ ਨੂੰ ਆਵਾਸ ਪ੍ਰਦਾਨ ਕਰਦੇ ਹਨ

ਪ੍ਰਸ਼ਨ-5. ਵਣਾਂ ਦੇ ਵਿਨਾਸ਼ ਦਾ ਕੀ ਅਸਰ ਪਵੇਗਾ?
ਉੱਤਰ- ਵਣਾਂ ਦੇ ਵਿਨਾਸ਼ ਨਾਲ ਵਾਯੂਮੰਡਲ ਵਿੱਚ ਕਾਰਬਨ ਡਾਇਆਕਸਾਈਡ ਦੀ ਮਾਤਰ ਵਧ ਜਾਵੇਗੀ ਅਤੇ ਆਕਸੀਜਨ ਘਟ ਜਾਵੇਗੀ ਜਿਸ ਨਾਲ ਜੀਵ ਜੰਤੂਆਂ ਦਾ ਜਿਉਂਦੇ ਰਹਿਣਾ ਅਸੰਭਵ ਹੋ ਜਾਵੇਗਾ। ਵਣਾਂ ਦੇ ਵਿਨਾਸ਼ ਨਾਲ ਵਰਖਾ ਵਿੱਚ ਕਮੀ ਜਾਵੇਗੀ ਅਤੇ ਗਰਮੀ ਬਹੁਤ ਜਿਆਦਾ ਵਧ ਜਾਵੇਗੀ। ਇਸ ਦੇ ਇਲਾਵਾ ਹੜ੍ਹ ਵਧੇਰੇ ਆਉਣਗੇ ਅਤੇ ਮਾਰੂਥਲਾਂ ਦਾ ਵਿਸ਼ਥਾਰ ਹੋਵੇਗਾਪ੍ਰਸ਼ਨ-6. ਮਨੁੱਖ ਪਰਿਸਥਿਤੀ ਸੰਤੁਲਨ ਨੂੰ ਕਿਵੇਂ ਵਿਗਾੜ ਰਿਹਾ ਹੈ?
ਉੱਤਰ- ਮਨੁੱਖ ( ਆਵਾਸ) ਰਹਿਣ ਲਈ ਥਾਂ ਅਤੇ ਖੇਤੀ ਯੋਗ ਭੂਮੀਂ ਪ੍ਰਾਪਤ ਕਰਨ ਲਈ ਵਣਾਂ ਦੀ ਅੰਨੇਵਾਹ ਕਟਾਈ ਕਰ ਰਿਹਾ ਹੈ। ਇਸ ਨਾਲ ਪਰਿਸਥਿਤੀ ਸੰਤੁਲਨ ਵਿਗੜ ਰਿਹਾ ਹੈ

ਪ੍ਰਸ਼ਨ-7. ਊਸ਼ਣ ਘਾਹ ਦੇ ਮੈਦਾਨਾਂ ਦੇ ਸਥਾਨਕ ਨਾਂ ਦੱਸੋ।
ਉੱਤਰ-ਉਸ਼ਣ ਘਾਹ ਦੇ ਮੈਦਾਨਾਂ ਨੂੰ ਅਫਰੀਕਾ ਵਿੱਚ ਪਾਰਕਲੈਂਡ, ਵੈਂਗੁਏਲਾ ਵਿੱਚ ਲਾਨੌਰ ਅਤੇ ਬ੍ਰਾਜ਼ੀਲ ਵਿੱਚ ਕੈਂਪੋਰ ਕਹਿੰਦੇ ਹਨ।

ਪ੍ਰਸ਼ਨ- 8. ਠੰਢੇ ਮਾਰੂਥਲਾਂ ਦੀ ਬਨਸਪਤੀ ਬਾਰੇ ਲਿਖੋ
ਉੱਤਰ- ਠੰਢੇ ਮਾਰੂਥਲਾਂ ਵਿੱਚ ਜਦੋਂ ਥੋੜੇ ਸਮੇਂ ਲਈ ਬਰਫ ਪਿਘਲਦੀ ਹੈ ਤਾਂ ਵੱਖ ਵੱਖ ਰੰਗਾਂ ਦੇ ਫੁੱਲਾਂ ਵਾਲੇ ਛੋਟੇ-ਛੋਟੇ ਪੌਦੇ ਉੱਗ ਪੈਂਦੇ ਹਨ। ਉੱਤਰੀ ਭਾਗਾਂ ਵਿੱਚ ਛੋਟੀ- ਛੋਟੀ ਘਾਹ ਜਿਵੇਂ ਕਾਈ ਅਤੇ ਲਿਰਨ ਉੱਗ ਜਾਂਦੀ ਹੈ

ਪ੍ਰਸ਼ਨ-9. ਭੂ-ਮੱਧ ਰੇਖੀ ਵਣਾਂ ਬਾਰੇ ਲਿਖੋ
ਉੱਤਰ-ਭੂ-ਮੱਧ ਰੇਖਾ ਤੇ ਤਪਮਾਨ ਵੱਧ ਰਹਿੰਦਾ ਹੈ ਅਤੇ ਵਰਖਾ ਵੱਧ ਹੁੰਦੀ ਹੈ ਇੱਥੇ ਸਦਾਬਹਾਰ ਸੰਘਣੇ ਵਣ ਹੁੰਦੇ ਹਨ ਇਹਨਾਂ ਵਣਾਂ ਦੀਆਂ ਉੱਪਰਲੀਆਂ ਟਹਿਣੀਆਂ ਆਪਸ ਵਿੱਚ ਇਸ ਤਰ੍ਹਾਂ ਰਲੀਆਂ ਹੁੰਦੀਆਂ ਹਨ ਕਿ ਛੱਤਰੀ ਦੀ ਤਰ੍ਹਾਂ ਦਿਖਾਈ ਦਿੰਦੀਆਂ ਹਨ ਤੇ ਸੂਰਜ ਦੀ ਰੋਸ਼ਨੀ ਵੀ ਧਰਤੀ ਤੇ ਨਹੀਂ ਪਹੁੰਚ ਪਾਉਂਦੀ ਇਹ ਵਣ ਆਰਥਿਕ ਪੱਖ ਤੋਂ ਲਾਭਦਾਇਕ ਨਹੀਂ ਹਨ ਕਿਉਂਕਿ ਬਹੁਤ ਜਿਆਦਾ ਸੰਘਣੇ ਹੋਣ ਕਾਰਨ ਇਹਨਾਂ ਦੀ ਕਟਾਈ ਨਹੀਂ ਹੋ ਸਕਦੀ।

ਪ੍ਰਸ਼ਨ-10, ਆਰਥਿਕ ਪੱਖ ਤੋਂ ਕਿਹੜੇ ਵਣ ਗਿਆਦਾ ਮਹੱਤਵਪੂਰਨ ਅਤੇ ਕੀਮਤੀ ਹਨ ?
ਉੱਤਰ- ਆਰਥਿਕ ਪੱਖ ਤੋਂ ਸਭ ਤੋਂ ਵੱਧ ਮਹੱਤਵਪੂਰਨ ਅਤੇ ਕੀਮਤੀ ਜੰਗਲ ਕੀਲੇ ਪੱਤਿਆਂ ਵਾਲੇ ਜੰਗਲ ਹਨ।ਇਨ੍ਹਾਂ ਵਣਾਂ ਵਿੱਚ ਤੇਲ ਫਰ ਆਦਿ ਰੁੱਖ ਮਿਲਦੇ ਹਨ। ਇਨ੍ਹਾਂ ਰੁੱਖਾਂ ਦੀ ਨਰਮ ਲੱਕੜੀ ਤੋਂ ਗੁੱਦਾ ਅਤੇ ਕਾਗਜ਼ ਬਣਾਇਆ ਜਾਂਦਾ ਹੈ

ਪ੍ਰਸ਼ਨ- 11. ਮਾਨਸੂਨੀ ਜੰਗਲਾਂ ਨੂੰ ਪਤਝੜੀ ਵਣਾਂ ਦੇ ਨਾਂ ਨਾਲ ਕਿਉਂ ਪੁਕਾਰਿਆ ਜਾਂਦਾ ਹੈ ?
ਉੱਤਰ- ਇਹ ਵਣ ਉਨ੍ਹਾਂ ਖੇਤਰਾਂ ਵਿੱਚ ਵਧੇਰੇ ਹੁੰਦੇ ਹਨ ਜਿੱਥੇ ਮਾਨਸੂਨ ਪੌਣਾਂ ਕਾਰਨ ਜਿਆਦਾ ਵਰਖਾ ਹੁੰਦੀ ਹੈ ਇਸ ਕਰਕੇ ਇਹਨਾਂ ਨੂੰ ਮਾਨਸੂਨੀ ਵਣ ਕਿਹਾ ਜਾਂਦਾ ਹੈ ਇਹਨਾਂ ਦੇ ਪੱਤੇ ਚੌੜੇ ਅਤੇ ਵੱਡੇ ਹੁੰਦੇ ਹਨ ਜਿਹੜੀ ਰੁੱਤ ਵਿੱਚ ਵਰਖਾ ਨਹੀਂ ਹੁੰਦੀ ਇਹ ਵਣ ਆਪਣੇ ਪੱਤੇ ਝਾੜ ਦਿੰਦੇ ਹਨ। ਇਸ ਕਰਕੇ ਇਹਨਾਂ ਨੂੰ ਪਤਝੜੀ ਵਣ ਵੀ ਕਿਹਾ ਜਾਂਦਾ ਹੈ
ਪ੍ਰਸ਼ਨ- 12. ਸ਼ੀਤ ਊਸ਼ਣ ਘਾਹ ਦੇ ਮੈਦਾਨਾਂ ਬਾਰੇ ਲਿਖੋ ਵੱਖ-ਵੱਖ ਮਹਾਂਦੀਪਾਂ ਵਿੱਚ ਇਨ੍ਹਾਂ ਦੇ ਕੀ ਨਾਂ ਹਨ ?
ਉੱਤਰ- ਇਹ ਮੈਦਾਨ ਘੱਟ ਵਰਖਾ ਵਾਲੇ ਸ਼ੀਤ ਊਸ਼ਣ ਖੇਤਰਾਂ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਦੀ ਘਾਹ ਜਿਆਦਾ ਉੱਚੀ ਤਾਂ ਨਹੀਂ ਹੁੰਦੀ ਪੰਤੂ ਨਰਮ ਅਤੇ ਸੰਘਣੀ ਹੁੰਦੀ ਹੈ। ਇਸ ਕਰਕੇ ਇਹ ਪਸ਼ੂਆਂ ਦੇ ਚਾਰੇ ਲਈ ਬਹੁਤ ਉਪਯੋਗੀ ਹੈ ਇਹਨਾਂ ਘਾਹ ਦੇ ਮੈਦਾਨਾਂ ਨੂੰ ਯੂਰੇਸ਼ੀਆ ਵਿੱਚ ਸਟੈਪੀਜ਼, ਉੱਤਰੀ ਅਮਰੀਕਾ ਵਿੱਚ ਪੈਅਰੀਜ਼, ਦੱਖਣੀ ਅਮਰੀਕਾ ਵਿੱਚ ਪੰਪਾਜ਼, ਦੱਖਣੀ ਅਫਰੀਕਾ ਵਿੱਚ ਵੈਲਡ ਅਤੇ ਆਸਟ੍ਰੇਲੀਆ ਵਿੱਚ ਡਾਉਨਜ਼ ਦੇ ਨਾਂ ਨਾਲ ਸੱਦਿਆ ਜਾਂਦਾ ਹੈ

ਪ੍ਰਸ਼ਨ-13 ਗਰਮ ਮਾਰੂਥਲੀ ਬਨਸਪਤੀ ਬਾਰੇ ਲਿਖੋ
ਉੱਤਰ- ਗਰਮ ਮਾਰੂਥਲਾਂ ਵਿੱਚ ਜਿਆਦਾ ਗਰਮੀ ਅਤੇ ਘੱਟ ਵਰਖਾ ਕਾਰਨ ਬਹੁਤ ਘੱਟ ਬਨਸਪਤੀ ਹੁੰਦੀ ਹੈ ਭਾਰਤ ਅਤੇ ਪਾਕਿਸਤਾਨ ਦਾ ਥਾਰ ਮਾਰੂਥਲ, ਅਫਰੀਕਾ ਦਾ ਸਹਾਰਾ ਮਾਰੂਥਲ ਆਦਿ ਗਰਮ ਮਾਰੂਥਲ ਹਨ ।ਇਨ੍ਹਾਂ ਵਿੱਚ ਕੰਡੇਦਾਰ ਝਾੜੀਆਂ , ਛੋਟੀਆਂ-ਛੋਟੀਆਂ ਜੜੀ ਬੂਟੀਆਂ ਅਤੇ ਘਾਹ ਆਦਿ ਹੀ ਉੱਗਦਾ ਹੈ। | ਇਸ ਬਨਸਪਤੀ ਦੀਆਂ ਜੜਾਂ ਲੰਮੀਆਂ ਤੇ ਮੋਟੀਆਂ ਹੁੰਦੀਆਂ ਹਨ ਤਾਂ ਕਿ ਪੌਦੇ ਡੂੰਘਾਈ ਤੋਂ ਨਮੀ ਪ੍ਰਾਪਤ ਕਰ ਸਕਣ।

ਪ੍ਰਸ਼ਨ- 14. ਵਣਾਂ ਦੀ ਸੰਭਾਲ ਕਿਉਂ ਜ਼ਰੂਰੀ ਹੈ ?
ਉੱਤਰ- ਵਣ ਸਾਡੇ ਲਈ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹ ਸਾਡੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ ਵਣਾਂ ਤੋਂ ਸਾਨੂੰ ਲੱਕੜੀ, ਦਵਾਈਆਂ, ਜੜੀ ਬੂਟੀਆਂ ਆਦਿ ਪ੍ਰਾਪਤ ਹੁੰਦੇ ਹਨ ।ਇਹ ਸਾਡੇ ਵਾਤਾਵਰਨ ਦੇ ਸੰਤੁਲਨ ਨੂੰ ਕਾਇਮ ਰੱਖਦੇ ਹਨ ਅਤੇ ਵਰਖਾ ਲਿਆਉਣ ਵਿੱਚ ਸਹਾਇਤਾ ਕਰਦੇ ਹਨ। ਅੱਜਕੱਲ੍ਹ ਵਸੋਂ ਦੇ ਵਾਧੇ ਨਾਲ ਜੰਗਲ ਲਗਾਤਾਰ ਘਟ ਰਹੇ ਹਨ ਇਸ ਲਈ ਸਾਨੂੰ ਵਣਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਨਵੇਂ ਰੁੱਖ ਲਗਾਉਣੇ ਚਾਹੀਦੇ ਹਨ।