Sunday, 12 April 2020

21. Democracy and Equality

0 comments
 Civics - Democracy and Equality 

21. Democracy and Equalityਪ੍ਰਸ਼ਨ-1. ਲੋਕਤੰਤਰ ਸਰਕਾਰ ਤੋਂ ਕੀ ਭਾਵ ਹੈ?
ਉੱਤਰ- ਲੋਕਤੰਤਰ ਸਰਕਾਰ ਵਿੱਚ ਲੋਕ ਖੁਦ ਆਪਣੀ ਸਰਕਾਰ ਚੁਣਦੇ ਹਨ। ਇਹ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਸਰਕਾਰ ਹੁੰਦੀ ਹੈ

ਪ੍ਰਸ਼ਨ-2. ਕਾਨੂੰਨ ਦੇ ਰਾਜ ਤੋਂ ਤੁਸੀਂ ਕੀ ਸਮਝਦੇ ਹੋਂ?
ਉੱਤਰ- ਕਾਨੂੰਨ ਦੇ ਰਾਜ ਤੋਂ ਭਾਵ ਹੈ ਕਿ ਦੇਸ਼ ਦਾ ਸ਼ਾਸ਼ਨ ਨਿਸ਼ਚਿਤ ਨਿਯਮਾਂ ਦੇ ਅਨੁਸਾਰ ਚਲਾਇਆ ਜਾਂਦਾ ਹੈ ਅਤੇ ਕਾਨੂੰਨ ਸਾਰੇ ਲੋਕਾਂ ਲਈ ਇੱਕੋ ਜਿਹਾ ਹੁੰਦਾ ਹੈ

ਪ੍ਰਸ਼ਨ- 3. ਵੋਟ ਦੇ ਅਧਿਕਾਰ ਦਾ ਲੋਕਤੰਤਰ ਵਿੱਚ ਕੀ ਮਹੱਤਵ ਹੈ ?
ਉੱਤਰ- ਲੋਕਤੰਤਰ ਵਿੱਚ ਲੋਕ ਵੋਟਾਂ ਪਾ ਕੇ ਆਪਣੀ ਸਰਕਾਰ ਚੁਣਦੇ ਹਨ | ਜੇਕਰ ਸਰਕਾਰ ਲੋਕਾਂ ਦੇ ਭਲੇ ਲਈ ਕੰਮ ਨਾ ਕਰੇ ਤਾਂ ਲੋਕ ਵੋਟਾਂ ਦੁਆਰਾ ਉਸ ਸਰਕਾਰ ਨੂੰ ਬਦਲ ਵੀ ਸਕਦੇ ਹਨ ਇਸ ਲਈ ਵੋਟ ਦਾ ਅਧਿਕਾਰ ਬਹੁਤ ਮਹੱਤਵਪੂਰਨ ਹੁੰਦਾ ਹੈ

ਪ੍ਰਸ਼ਨ-4.ਪ੍ਰਧਾਨਾਤਮਕ {ਤਾਨਾਸ਼ਾਹੀ) ਸਰਕਾਰ ਕਿਹੜੀ ਹੁੰਦੀ ਹੈ ?
ਉੱਤਰ- (ਪ੍ਰਧਾਨਾਤਮਕ) ਤਾਨਾਸ਼ਾਹ ਸਰਕਾਰ ਵਿੱਚ ਸ਼ਾਸ਼ਨ ਲੋਕਾਂ ਦੇ ਹੱਥ ਵਿੱਚ ਨਾ ਹੋ ਕੇ ਇੱਕ ਵਿਅਕਤੀ ਜਾਂ ਕੁਝ ਕੁ ਵਿਅਕਤੀਆਂ ਦੇ ਹੱਥ ਵਿੱਚ ਹੁੰਦਾ ਹੈ ਅਤੇ ਲੋਕ ਵੋਟਾਂ ਪਾ ਕੇ ਅਜਿਹੀ ਸਰਕਾਰ ਨੂੰ ਨਹੀਂ ਬਦਲ ਸਕਦੇ। ਇਹ ਰਾਜੇ ਦੇ ਸ਼ਾਸ਼ਨ ਦੀ ਤਰਾਂ ਹੁੰਦਾ ਹੈ

ਪ੍ਰਸ਼ਨ-5. ਲੋਕਤੰਤਰ ਵਿੱਚ ਲੋਕਮਤ ਦਾ ਕੀ ਮਹੱਤਵ ਹੈ?
ਉੱਤਰ- ਲੋਕਮਤ ਦਾ ਭਾਵ ਲੋਕਾਂ ਦੀ ਇੱਛਾ ਤੋਂ ਹੈ ਜੋ ਸਰਕਾਰ ਲੋਕਾਂ ਦੀ ਇੱਛਾ ਅਨੁਸਾਰ ਕੰਮ ਨਹੀਂ ਕਰਦੀ ਲੋਕ ਵੋਟਾਂ ਰਾਹੀਂ ਉਸ ਸਰਕਾਰ ਨੂੰ ਬਦਲ ਦਿੰਦੇ ਹਨ।

ਪ੍ਰਸ਼ਨ-6. ਕਿਹੜੇ ਦੇਸ਼ ਵਿੱਚ ਅਜੇ ਵੀ ਸਿੱਧਾ ਲੋਕਤੰਤਰ ਹੈ ?
ਉੱਤਰ- ਸਿੱਧੇ ਲੋਕਤੰਤਰ ਵਿੱਚ ਕੋਈ ਕਾਨੂੰਨ ਬਣਾਉਣ ਸਮੇਂ ਸਾਰੇ ਨਾਗਰਿਕ ਸਿੱਧੇ ਤੌਰ ਹਿੱਸਾ ਲੈਂਦੇ ਹਨ। ਸਵਿਟਜ਼ਰਲੈਂਡ ਵਿੱਚ ਅੱਜ ਵੀ ਸਿੱਧਾ ਲੋਕਤੰਤਰ ਹੈਪ੍ਰਸ਼ਨ-7. ਲੋਕਤੰਤਰ ਦੇ ਹੋਂਦ ਵਿੱਚ ਆਉਣ ਤੇ ਨੋਟ ਲਿਖੋ
ਉੱਤਰ- ਲੋਕਤੰਤਰ ਦਾ ਆਰੰਭ ਯੂਨਾਨ ਦੇਸ਼ ਦੇ ਸ਼ਹਿਰ ਏਥਨਜ਼ ਵਿੱਚ ਲਗਭਗ 2500 ਸਾਲ ਪਹਿਲਾਂ ਹੋਇਆ ਉਥੋਂ ਦੇ ਲੋਕ ਸਾਲ ਵਿੱਚ ਕਈ ਵਾਰ ਇਕੱਠੇ ਹੋ ਕੇ ਸਭਾ ਕਰਦੇ ਸਨ ਅਤੇ ਫੈਂਸਲੇ ਕਰਦੇ ਸਨ ਉਸ ਸਮੇਂ ਸਿੱਧਾ ਲੋਕਤੰਤਰ ਪ੍ਰਚੱਲਿਤ ਸੀ।

ਪ੍ਰਸ਼ਨ-8. ਸਮਾਨਤਾ ਦੀ ਧਾਰਨਾ ਦੇ ਵਿਕਾਸ ਬਾਰੇ ਲਿਖੋ
ਉੱਤਰ- ਸਮਾਨਤਾ ਅਤੇ ਸੁਤੰਤਰਤਾ ਦੀਆਂ ਧਾਰਨਾਵਾਂ ਦਾ ਵਿਕਾਸ 17 ਵੀਂ ਸਦੀ ਵਿੱਚ ਇੰਗਲੈਂਡ ਦੀ ਕ੍ਰਾਂਤੀ ਅਤੇ 18 ਵੀਂ ਸਦੀ ਵਿੱਚ ਫਰਾਂਸ ਦੀ ਕਾਂਤੀ ਨਾਲ ਹੋਇਆ ਪਹਿਲਾਂ ਸਿਰਫ ਅਮੀਰ ਲੋਕ ਹੀ ਸਾਸ਼ਨ ਕਰਦੇ ਸਨ ਪ੍ਰੰਤੂ ਹੌਲੀ-ਹੌਲੀ ਸਾਰੇ ਲੋਕਾਂ ਨੂੰ ਕਾਨੂੰਨ ਦੀ ਨਜ਼ਰ ਵਿੱਚ ਸਮਾਨ ਸਮਝਿਆ ਜਾਣ ਲੱਗਾ।

ਪ੍ਰਸ਼ਨ-9.ਲੋਕਤੰਤਰ ਸਰਕਾਰ ਸਭ ਤੋਂ ਪਹਿਲਾਂ ਕਿਹੜੇ ਦੇਸ਼ ਵਿੱਚ ਸਥਾਪਿਤ ਹੋਈ ?
ਉੱਤਰ- ਲੋਕਤੰਤਰ ਸਰਕਾਰ ਸਭ ਤੋਂ ਪਹਿਲਾਂ ਯੂਨਾਨ ਵਿੱਚ ਸਥਾਪਿਤ ਹੋਈ

ਪ੍ਰਸ਼ਨ-10 ਲੋਕਤੰਤਰ ਸਰਕਾਰ ਦੇ ਚਾਰ ਵੱਖ-ਵੱਖ ਰੂਪਾਂ ਦੇ ਨਾਮ ਲਿਖੋ
ਉੱਤਰ- 1. ਪ੍ਰਧਾਨਾਤਮਕ ਸਰਕਾਰ- ਇਸ ਸਰਕਾਰ ਵਿੱਚ ਦੇਸ਼ ਦਾ ਰਾਸ਼ਟਰਪਤੀ ਸਿੱਧਾ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ
ਇਸ ਤਰ੍ਹਾਂ ਦੀ ਸਰਕਾਰ ਅਮਰੀਕਾ ਵਿੱਚ ਹੈ
1. ਸੰਸਦਾਤਮਕ ਸਰਕਾਰ-ਇਸ ਤਰ੍ਹਾਂ ਦੀ ਸਰਕਾਰ ਵਿੱਚ ਸੰਸਦ ਵਧੇਰੇ ਸ਼ਕਤੀਸ਼ਾਲੀ ਹੁੰਦੀ ਹੈ | ਰਾਜ ਦੀ ਅਸਲੀ ਸ਼ਕਤੀ ਪ੍ਰਧਾਨਮੰਤਰੀ ਕੋਲ
ਹੁੰਦੀ ਹੈ | ਭਾਰਤ ਵਿੱਚ ਸੰਸਦੀ ਸਰਕਾਰ ਹੈ
2. ਇਕਾਤਮਕ ਸਰਕਾਰ- ਇਸ ਤਰ੍ਹਾਂ ਦੀ ਸਰਕਾਰ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ ਪ੍ਰੰਤੂ ਕੇਂਦਰ ਵੱਧ
ਸ਼ਕਤੀਸ਼ਾਲੀ ਹੁੰਦਾ ਹੈ
3. ਸੰਘਾਤਮਕ ਸਰਕਾਰ- ਸੰਘਾਤਮਕ ਸਰਕਾਰ ਵਿੱਚ ਵੀ ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ ਹਰੇਕ ਰਾਜ ਦੀ ਆਪਣੀ
ਸਰਕਾਰ ਹੁੰਦੀ ਹੈ ਭਾਰਤ ਵਿੱਚ ਵੀ ਸੰਘਾਤਮਕ ਸਰਕਾਰ ਹੈ

ਪ੍ਰਸ਼ਨ-11. ‘ਸੰਸਦਾਤਮਕ ਲੋਕਤੰਤਰਤੋਂ ਤੁਸੀਂ ਕੀ ਸਮਝਦੇ ਹੋਂ ?
ਉੱਤਰ- ਸੰਸਦਾਤਮਕ ਲੋਕਤੰਤਰ ਵਿੱਚ ਸੰਸਦ ਸਭ ਤੋਂ ਜਿਆਦਾ ਸ਼ਕਤੀਸ਼ਾਲੀ ਹੁੰਦੀ ਹੈ। ਦੇਸ਼ ਦਾ ਅਸਲੀ ਮੁਖੀ ਪ੍ਰਧਾਨ ਮੰਤਰੀ ਹੁੰਦਾ ਹੈ ਅਤੇ ਰਾਸ਼ਟਰਪਤੀ ਨਾ-ਮਾਤਰ ਮੁਖੀ ਹੁੰਦਾ ਹੈ।
ਪ੍ਰਸ਼ਨ- 12.ਲੋਕਤੰਤਰੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਲਿਖੋ
ਉੱਤਰ- 1. ਸੂਝਵਾਨ ਨਾਗਰਿਕ- ਲੋਕਤੰਤਰ ਲਈ ਸੂਝਵਾਨ ਅਤੇ ਪੜ੍ਹੇ-ਲਿਖੇ ਨਾਗਰਿਕ ਬਹੁਤ ਜਰੂਰੀ ਹਨ। ਸੂਝਵਾਨ ਨਾਗਰਿਕ ਹੀ ਚੰਗੀ ਸਰਕਾਰ ਦੀ ਚੋਣ ਕਰ ਸਕਦੇ ਹਨ। 2.ਸੂਝਵਾਨ ਅਤੇ ਸਮਝਦਾਰ ਨੇਤਾ- ਸਮਝਦਾਰ ਅਤੇ ਲੋਕ-ਪੱਖੀ ਨੇਤਾ ਹੀ ਲੋਕਤੰਤਰ ਵਿੱਚ ਲੋਕ ਭਲਾਈ ਦੇ ਕੰਮ ਕਰ ਸਕਦੇ ਹਨ
3. ਸਮਾਜਿਕ ਅਤੇ ਆਰਥਿਕ ਸਮਾਨਤਾ- ਲੋਕਤੰਤਰ ਵਿੱਚ ਨਾਗਿਰਿਕਾਂ ਵਿੱਚ ਜਾਤ-ਪਾਤ, ਧਰਮ ,ਭਾਸ਼ਾ ਆਦਿ ਦੇ ਆਧਾਰ ਤੇ ਕੋਈ
ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਆਰਥਿਕ ਅਤੇ ਸਮਾਜਿਕ ਤੌਰ ਤੇ ਬਰਾਬਰੀ ਹੋਣੀ ਚਾਹੀਦੀ ਹੈ

ਪ੍ਰਸ਼ਨ-13. ਸਮਾਜਿਕ ਅਤੇ ਆਰਥਿਕ ਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋਂ ?
ਉੱਤਰ- ਲੋਕਤੰਤਰ ਵਿੱਚ ਨਾਗਿਰਿਕਾਂ ਵਿੱਚ ਜਾਤ-ਪਾਤ, ਧਰਮ ,ਭਾਸ਼ਾ ਆਦਿ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ
ਆਰਥਿਕ ਅਤੇ ਸਮਾਜਿਕ ਤੌਰ ਤੇ ਬਰਾਬਰੀ ਹੋਣੀ ਚਾਹੀਦੀ ਹੈ

ਪ੍ਰਸ਼ਨ-14 ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਹਰਮਨ ਪਿਆਰੀ ਕਿਉਂ ਹੈ ?
ਉੱਤਰ -ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਹੇਠ ਲਿਖੇ ਕਾਰਨਾਂ ਕਰਕੇ ਹਰਮਨ ਪਿਆਰੀ ਹੈ :
1. ਸਮਾਨਤਾ- ਲੋਕਤੰਤਰ ਵਿੱਚ ਸਾਰੇ ਨਾਗਰਿਕ ਸਮਾਨ ਹੁੰਦੇ ਹਨ ਅਤੇ ਕਿਸੇ ਨਾਲ ਕੋਈ ਭੇਦ-ਭਾਵ ਨਹੀਂ ਕੀਤਾ ਜਾਂਦਾ
2. ਸੁਤੰਤਰਤਾ- ਲੋਕਾਂ ਨੂੰ ਕੋਈ ਵੀ ਕਿੱਤਾ ਅਪਣਾਉਣ, ਦੇਸ਼ ਦੇ ਕਿਸੇ ਵੀ ਖੇਤਰ ਵਿੱਚ ਵਸਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੁੰਦੀ ਹੈ
3. ਨਾਗਰਿਕਾਂ ਦੀ ਸਰਗਰਮ ਭੂਮਿਕਾ- ਲੋਕਤੰਤਰ ਵਿੱਚ ਨਾਗਰਿਕ ਸਰਗਰਮ ਭੂਮਿਕਾ ਨਿਭਾਉਂਦੇ ਹਨ। ਉਹ ਵੋਟਾਂ ਪਾ ਕੇ ਸਰਕਾਰ ਦੀ ਚੋਣ ਕਰਦੇ ਹਨ